Home crime 257 ਪੇਟੀ ਸ਼ਰਾਬ ਸਮੇਤ ਇਕ ਗਿਰਫ਼ਤਾਰ

257 ਪੇਟੀ ਸ਼ਰਾਬ ਸਮੇਤ ਇਕ ਗਿਰਫ਼ਤਾਰ

93
0

ਸਰਹਿੰਦ, 3 ਦਸੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਡਾ. ਰਵਜੋਤ ਗਰੇਵਾਲ ਐਸ.ਐਸ.ਪੀ. ਫ਼ਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਪਰ ਦਿਗਵਿਜੇ ਕਪਿਲ ਐਸ.ਪੀ.(ਡੀ)  ਦੀਆਂ ਹਦਾਇਤਾਂ ਅਨੁਸਾਰ ਸੁਖਬੀਰ ਸਿੰਘ ਡੀ.ਐਸ.ਪੀ. ਸਬ-ਡਵੀਜ਼ਨ ਫਤਹਿਗੜ੍ਹ ਸਾਹਿਬ ਦੀ ਨਿਗਰਾਨੀ ਹੇਠ ਐਸ.ਆਈ. ਨਰਪਿੰਦਰ ਸਿੰਘ ਮੁੱਖ ਅਫਸਰ ਥਾਣਾ ਸਰਹਿੰਦ ਅਤੇ ਐਸ.ਆਈ. ਸੁਖਵਿੰਦਰ ਸਿੰਘ ਥਾਣਾ ਸਰਹਿੰਦ ਵੱਲੋਂ ਸ਼ਰਾਬ ਤਸਕਰੀ ਖਿਲਾਫ ਕਾਰਵਾਈ ਕਰਦਿਆਂ ਅੰਡਰ ਬ੍ਰਿਜ ਨਬੀਪੁਰ ਵਿਖੇ ਨਾਕਾਬੰਦੀ ਦੌਰਾਨ ਹਰਜੀਤ ਸਿੰਘ ਉਰਫ ਟਿੰਕੂ ਵਾਸੀ ਪਿੰਡ ਸੰਢੌਰਾ ਜਿਲ੍ਹਾ ਯਮੁਨਾਨਗਰ ਦੇ ਕੈਂਟਰ ਨੰਬਰ HR-37-D1702 ਦੀ ਤਲਾਸ਼ੀ ਦੌਰਾਨ 257) ਪੇਟੀਆਂ 48/48 ਪਊਆ ਸ਼ਰਾਬ ਮਾਰਕਾ Imperial Style Premium Blended Whisky ਕੁਲ 12000)— ਪਊਏ ਬ੍ਰਾਮਦ ਕੀਤੇ। ਹਰਜੀਤ ਸਿੰਘ ਉਕਤ ਖਿਲਾਫ ਮੁਕੱਦਮਾ ਨੰਬਰ 182 ਮਿਤੀ 03.12.2022 ਅੱਧ 61, 78(2) ਐਕਸਾਈਜ਼ ਐਕਟ ਥਾਣਾ ਸਰਹਿੰਦ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਇਸਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here