ਪਟਿਆਲਾ,(ਵਿਕਾਸ ਮਠਾੜੂ – ਅਸ਼ਵਨੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੇ ਆਗੂ ਪੁਸ਼ਪਿੰਦਰ ਸਿੰਘ ਹਰਪਾਲਪੁਰ, ਹਿੰਮਤ ਸਿੰਘ ਖੋਖ, ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ ਅਤੇ ਹਰਪ੍ਰੀਤ ਸਿੰਘ ਉੱਪਲ ਦੀ ਅਗਵਾਈ ‘ਚ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਜ਼ਾਹਰ ਕੀਤਾ ਗਿਆ।ਇਸ ਪ੍ਰਦਸ਼ਨ ਦੌਰਾਨ ਆਗੂਆਂ ਨੇ ਦੱਸਿਆ ਕਿ ਦੋ ਮਹੀਨੇ ਦਾ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤਕ ਐੱਨਪੀਐੱਸ ਮੁਲਾਜ਼ਮਾਂ ਨੂੰ ਨਾ ਤਾਂ ਜੀਪੀਐੱਫ ਨੰਬਰ ਹੀ ਅਲਾਟ ਹੋਇਆ ਅਤੇ ਨਾ ਹੀ ਇਸਦੀ ਕਟੌਤੀ ਸੁਰੂ ਹੋਈ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕੀਤੀ ਗਈ ਕਿ ਕੇਂਦਰ ਸਰਕਾਰ ਦੀ ਤਰਜ਼ ਉੱਪਰ 20 ਸਾਲ ਦੀ ਸੇਵਾ ਨੂੰ ਪੈਨਸ਼ਨ ਗਣਨਾ ਸਮੇਂ ਪੂਰੇ ਲਾਭ ਦਿੱਤੇ ਜਾਣ।ਇਸ ਮੌਕੇ ਇਹ ਮੰਗ ਵੀ ਉਠਾਈ ਗਈ ਕਿ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਵੀ ਪੈਨਸ਼ਨ ਦਿੱਤੀ ਜਾਵੇ ਤੇ ਜ਼ਿਲ੍ਹਾ ਪ੍ਰਰੀਸ਼ਦ ਤੇ ਐੱਸਐੱਸਏ/ਰਸਮਾ ਅਧੀਨ ਕੀਤੀ ਨੌਕਰੀ ਦੇ ਸਮਾਂ ਕਾਲ ਨੂੰ ਪੈਨਸ਼ਨ ਦਾ ਲਾਭ ਗਿਣਦੇ ਸਮੇਂ ਰੈਗੂਲਰ ਨੌਕਰੀ ਦੇ ਸਮੇਂ ‘ਚ ਜੋੜਿਆ ਜਾਵੇ।ਆਗੂਆਂ ਨੇ ਅੱਗੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਟਾਲ ਮਟੋਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।ਇਸ ਮੌਕੇ ਕੰਵਲ ਨੈਣ ਸਮਾਣਾ, ਸੰਦੀਪ ਕੁਮਾਰ ਰਾਜਪੁਰਾ,ਸ਼ੀਤਲ ਚੰਦ, ਜੁਗਪ੍ਰਗਟ ਸਿੰਘ, ਭੀਮ ਪਟਿਆਲਾ ਹਰਮਿੰਦਰ ਸਿੰਘ,ਜਸਵੀਰ ਸਿੰਘ,ਗੁਰਪ੍ਰੀਤ ਸਿੰਘ,ਮੋਹਨ ਸਿੰਘ, ਟਹਿਲਵੀਰ ਸਿੰਘ,ਰਾਜਵਿੰਦਰ ਸਿੰਘ ਮਲਕਾਣਾ ਪੱਤੀ,ਗੁਰਪ੍ਰੀਤ ਸਿੰਘ ਸਿੱਧੂ,ਜਤਿੰਦਰ ਵਰਮਾ,ਅਮਨਦੀਪ ਗਰਗ, ਅਸ਼ਵਨੀ ਬਾਂਸਲ, ਅਮਨ ਪਟਿਆਲਾ ਆਦਿ ਅਧਿਆਪਕ ਆਗੂ ਹਾਜ਼ਰ ਸਨ।