ਲੁਧਿਆਣਾ, 15 ਫਰਵਰੀ( ਬੌਬੀ ਸਹਿਜਲ )- ਪੰਜਾਬ ਐਂਡ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਰੋਸ਼ ਪ੍ਰਦਰਸਨ ਕੀਤਾ ਗਿਆ ਜਿਸ ਦੀ ਅਗਵਾਈ ਚਰਨ ਸਿੰਘ ਸਰਾਭਾ, ਡੀ ਪੀ ਮੌੜ, ਗੁਰਮੇਲ ਸਿੰਘ ਮੈਲਡੇ, ਹਰਬੰਸ ਸਿੰਘ ਪੰਧੇਰ, ਸੁਰਿੰਦਰ ਸਿੰਘ ਬੈਂਸ ਚਮਕੌਰ ਸਿੰਘ ਕੇਵਲ ਸਿੰਘ ਬਨਵੈਤ ਨਿਰਭੈ ਸਿੰਘ ਵੱਲੋਂ ਕੀਤੀ ਗਈ ਮਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੂੰ ਸੱਤਾ ਵਿੱਚ ਆਈ ਨੂੰ ਦੱਸ ਮਹੀਨੇ ਦਾ ਸਮਾਂ ਹੋ ਗਿਆ ਹੈ ਪਰ ਮਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਵੇਂ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ,ਪੇ ਕਮਿਸ਼ਨ ਦੀ ਰਿਪੋਰਟ ਸ਼ੋਧ ਕੇ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਡੀ ਏ ਦੀਆਂ ਕਿਸ਼ਤਾਂ ਅਤੇ ਬਕਾਇਆ ਰਾਸ਼ੀ ਜਾਰੀ ਕਰਨਾ, ਸਕੀਮ ਵਰਕਰਾਂ ਨੂੰ ਘੱਟੋ ਘੱਟ ਤਨਖਾਹ 26000 ਰੁਪਏ ਜਾਰੀ ਕਰਨਾ, ਆਦਿ ਮੰਗਾਂ ਹਨ ਇਸ ਲਈ ਮਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ਼ ਹੈ ਉਹਨਾਂ ਕਿਹਾ ਕਿ ਮਿਤੀ 19 ਫਰਵਰੀ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵਿਰੁੱਧ ਪੋਲ ਖੋਲ੍ਹ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਪੂਰੇ ਪੰਜਾਬ ਵਿਚੋਂ ਮੁਲਾਜ਼ਮ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਪਹੁੰਚਣਗੇ ਇਸ ਸਮੇਂ ਜ਼ਿਲ੍ਹਾ ਅਧਿਕਾਰੀ ਰਾਹੀਂ ਇੱਕ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਇਸ ਮੌਕੇ ਅਸ਼ੋਕ ਕੁਮਾਰ ਮੱਟੂ ਦਾਨ ਸਿੰਘ ਰਣਜੀਤ ਸਿੰਘ ਮੁਲਾਂਪੁਰ ਦੇ ਘਰ ਨਾਰੰਗ ਕੁਲਦੀਪ ਸਿੰਘ ਸਤਨਾਮ ਸਿੰਘ ਦਰਸ਼ਨ ਸਿੰਘ ਰਾਮ ਕ੍ਰਿਸ਼ਨ ਜੈ ਪਾਲ ਅਜਮੇਰ ਸਿੰਘ ਜੱਸੋਵਾਲ ਰਾਜਪਾਲ ਵਰਮਾਂ ਵਿਨੋਦ ਕੁਮਾਰ ਮਲਕੀਤ ਸਿੰਘ ਮਾਲਵਾ ਮਾਤਾ ਪ੍ਰਸਾਦਿ ਪ੍ਰਮੋਦ ਜੈਵੀਰ ਗਿਆਨ ਚੰਦ ਬਲਵੀਰ ਸਿੰਘ ਮਾਨ ਹਰਜਿੰਦਰ ਸਿੰਘ ਸੀਲੋ ਸ਼ਿਗਾਰਾ ਸਿੰਘ ਹਾਜ਼ਰ ਸਨ।