ਕਈ ਏਕੜ ’ਚ ਫ਼ੈਲੇ ਛੱਪੜ ਨੂੰ ਲੱਗੀ ਅੱਗ ’ਤੇ ਕਈ ਘੰਟੇ ਬਾਅਦ ਪਿਆ ਕਾਬੂ
ਖੰਨਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਅੱਜ ਦੁਪਹਿਰ ਸਮੇਂ ਸਥਾਨਕ ਖੰਨਾ ਰੋਡ ’ਤੇ ਸਥਿਤ ਸ਼ਹਿਰ ਦੇ ਕਈ ਏਕੜ ’ਚ ਫ਼ੈਲੇ ਪੁਰਾਣੇ ਛੱਪੜ ’ਚ ਸਾਲਾਂ ਤੋਂ ਖੜੇ ਸਰਕੰਡੇ ਅਤੇ ਹੋਰ ਬਨਸਪਤੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਵਿੱਚ ਸੈਂਕੜੇ ਹੀ ਪੰਛੀਆਂ ਤੋਂ ਇਲਾਵਾ ਛੱਪੜ ’ਚ ਰਹਿਣ ਵਾਲ਼ੇ ਹਜ਼ਾਰਾਂ ਜੀਵ-ਜੰਤੂ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦੇ ਹੀ ਫ਼ਾਇਰ ਬਿ੍ਰਗੇਡ ਦੀਆਂ ਕਈ 5 ਦੇ ਕਰੀਬ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਅੱਗ ਬੁਝਾਉਣ ਦੇ ਯਤਨ ਵਿੱਚ ਜੁਟ ਗਈਆਂ। ਇਸ ਭਿਆਨਕ ਅੱਗ ਦੇ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਅਤੇ ਨਾਲ ਲੱਗਦੇ ਪਨਸਪ ਦੇ ਸਰਕਾਰੀ ਗੋਦਾਮਾਂ ’ਚ ਫ਼ੈਲਣ ਦੇ ਖ਼ਤਰੇ ਨੂੰ ਵੇਖਦੇ ਹੋਏ। ਇਸ ਦੌਰਾਨ ਛੱਪੜ ’ਚ ਫੈਲੀ ਇਹ ਭਿਆਨਕ ਅੱਗ ਇਸ ਤੋਂ ਪਹਿਲਾਂ ਕਿ ਨਾਲ ਲੱਗਦੇ ਪਨਸਪ ਦੇ ਗੋਦਾਮਾਂ ਅਤੇ ਚਾਵਾ ਰੋਡ ਦੀ ਖੋਖਾ ਮਾਰਕੀਟ ਨੂੰ ਆਪਣੀ ਚਪੇਟ ਵਿੱਚ ਲੈਂਦੀ, ਉਸ ਤੋਂ ਪਹਿਲਾਂ ਹੀ ਫ਼ਾਇਰ ਬਿ੍ਰਗੇਡ ਦੀ ਟੀਮ ਨੇ ਕੜੀ ਮੁਸ਼ੱਕਤ ਕਰਦੇ ਹੋਏ ਅੱਗ ’ਤੇ ਕਾਬੂ ਪਾ ਲਿਆ।
ਅੱਜ ਦੁਪਹਿਰ ਇਸ ਛੱਪੜ ਵਿੱਚ ਅੱਗ ਲੱਗਣ ਬਾਰੇ ਆਸ-ਪਾਸ ਦੇ ਲੋਕਾਂ ਨੂੰ ਜਾਣਕਾਰੀ ਮਿਲੀ। ਪਹਿਲਾ ਤਾਂ ਉਥੇ ਮੌਜੂਦ ਲੋਕਾਂ ਵੱਲੋਂ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ ਗਿਆ ਪਰ ਕੁੱਝ ਦੇਰ ਵਿੱਚ ਹੀ ਅੱਗ ਇੰਨੀ ਜਿਆਦਾ ਫੈਲ ਗਈ ਕਿ, ਛੱਪੜ ’ਚ ਵਸੇਰਾ ਕਰਦੇ ਅਣਗਿਣਤ ਜੀਵ-ਜੰਤੂ ਅਤੇ ਸੈਂਕੜੇ ਹੀ ਪੰਛੀ ਅੱਗ ਦੀਆਂ ਲੱਪਟਾਂ ਵਿਚ ਘਿਰ ਗਏ। ਇਸ ਤੋਂ ਬਾਅਦ ਫਾਇਰ ਬਿ੍ਰਗੇਡ ਨੂੰ ਸੂਚਨਾ ਮਿਲਦੇ ਹੀ ਅੱਗ ਬੁਝਾਉਣ ਲਈ ਕਈ ਗੱਡੀਆਂ ਮੌਕੇ ’ਤੇ ਪਹੰੁਚ ਗਈਆਂ ਅਤੇ ਸਮਰਾਲਾ ਦੇ ਫਾਇਰ ਬ੍ਰਿਗੇਡ ਦੀ ਅਗਵਾਈ ’ਚ ਅੱਧੀ ਦਰਜ਼ਨ ਦੇ ਕਰੀਬ ਫਾਇਰਮੈਨ ਅੱਗ ’ਤੇ ਕਾਬੂ ਪਾਉਣ ਲਈ ਕਰੀਬ ਜੁੱਟੇ ਰਹੇ। ਇਸ ਦੌਰਾਨ ਛੱਪੜ ’ਚ ਫੈਲੀ ਇਸ ਭਿਆਨਕ ਅੱਗ ਨੂੰ ਕੰਟਰੋਲ ਕਰਨ ਅਤੇ ਗਿਆ, ਜਿਸ ਨਾਲ ਕਿ ਕਿਸੇ ਤਰਾਂ ਦੇ ਜਾਨੀ ਅਤੇ ਮਾਲੀ ਨੁਕਾਸਨ ਤੋਂ ਬਚਾਓ ਹੋ ਗਿਆ। ਹਾਲਾਕਿ ਛੱਪੜ ਵਿੱਚ ਫੈਲੀ ਅੱਗ ਦੇ ਸਹੀ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਪਰ ਕਿਹਾ ਜਾ ਰਿਹਾ ਹੈ, ਕਿ ਹੋ ਸਕਦਾ ਹੈ ਕਿਸੇ ਵਿਅਕਤੀ ਵੱਲੋਂ ਸੁਲਗਦੀ ਬੀੜੀ-ਸਿਗਰਟ ਛੱਪੜ ਦੇ ਸੁੱਕੇ ਸਰਕੰਡੇ ਉੱਤੇ ਸੁੱਟ ਦਿੱਤੀ ਗਈ ਹੋਵੇ। ਜਿਸ ਨਾਲ ਇਹ ਅੱਗ ਭੜਕ ਗਈ।