ਜਗਰਾਉਂ , 18 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵਲੋਂ ਕਾਬੂ ਕੀਤੇ 3 ਵਿਅਕਤੀਆਂ ਕੋਲੋਂ 24 ਗ੍ਰਾਮ ਹੈਰੋਇਨ ਅਤੇ 720 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਸੀਆਈਏ ਸਟਾਫ਼ ਦੇ ਏਐਸਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਦੌਰਾਨ ਝਾਂਸੀ ਰਾਣੀ ਚੌਕ ਵਿੱਚ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਪੰਕਜ ਦਾਸ ਵਾਸੀ ਮੁਹੱਲਾ ਬਾਲਮੀਕ ਚੁੱਗੀ ਨੰਬਰ 7 ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਜੋ ਆਪਣੀ ਸਵਿਫਟ ਕਾਰ ਵਿੱਚ ਗਾਹਕਾਂ ਨੂੰ ਸਪਲਾਈ ਕਰਨ ਲਈ ਚੁੰਗੀ ਨੰਬਰ 7 ਤੋਂ ਚੁੰਗੀ ਨੰਬਰ 5 ਤੋਂ ਕੋਠੇ ਖੰਜੂਰਾ ਅਲੀਗੜ੍ਹ ਵਾਲੇ ਪਾਸੇ ਜਾ ਰਿਹਾ ਹੈ। ਇਸ ਸੂਚਨਾ ’ਤੇ ਸੇਮ ਨਾਲਾ ਕੋਠੇ ਖੰਜੂਰਾ ਵਿਖੇ ਨਾਕਾਬੰਦੀ ਕਰਕੇ ਪੰਕਜ ਦਾਸ ਨੂੰ ਸਵਿਫਟ ਗੱਡੀ ’ਚ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਬੱਸ ਸਟੈਂਡ ਪਿੰਡ ਰਾਮਗੜ੍ਹ ਭੁੱਲਰ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਪਿੰਡ ਭੈਣੀ ਗੁੱਜਰਾਂ ਦਾ ਰਹਿਣ ਵਾਲਾ ਜੱਜ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਪਿੰਡ ਮਲਸੀਹਾਂ ਭਾਈਕੇ ਤੋਂ ਪਿੰਡ ਰਾਮਗੜ੍ਹ ਭੁੱਲਰ ਵੱਲ ਆਪਣੇ ਮੋਟਰਸਾਈਕਲ ’ਤੇ ਹੈਰੋਇਨ ਸਪਲਾਈ ਕਰਨ ਲਈ ਆ ਰਿਹਾ ਹੈ। ਇਸ ਸੂਚਨਾ ’ਤੇ ਸੇਮ ਪੁਲ ਮਲਸੀਹਾ ਭਾਈਕੇ ’ਤੇ ਨਾਕਾਬੰਦੀ ਦੌਰਾਨ ਮੋਟਰਸਾਈਕਲ ’ਤੇ ਆ ਰਹੇ ਜੱਜ ਸਿੰਘ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਸਿੱਧਵਾਂਬੇਟ ਤੋਂ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਬੱਸ ਸਟੈਂਡ ਲੀਲਾਂ ਮੇਘ ਸਿੰਘ ਕੋਲ ਮੌਜੂਦ ਹਨ। ਉਥੇ ਇਤਲਾਹ ਮਿਲੀ ਕਿ ਬੂਟਾ ਸਿੰਘ ਵਾਸੀ ਪਿੰਡ ਭੈਣੀ ਗੁੱਜਰਾਂ ਆਪਣੇ ਪਿੰਡ ਭੈਣੀ ਗੁੱਜਰਾਂ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਿੱਧਵਾਂਬੇਟ ਤੋਂ ਸਦਰਪੁਰਾ ਵੱਲ ਨੇੜਲੇ ਪਿੰਡਾਂ ’ਚ ਨਸ਼ਾ ਸਪਲਾਈ ਕਰਨ ਲਈ ਜਾ ਰਿਹਾ ਹੈ। ਇਸ ਸੂਚਨਾ ’ਤੇ ਬੱਸ ਸਟੈਂਡ ਸਦਰਪੁਰਾ ਮੇਨ ਰੋਡ ’ਤੇ ਨਾਕਾਬੰਦੀ ਕਰਕੇ ਬੂਟਾ ਸਿੰਘ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਲਿਜਾਂਦੇ ਹੋਏ 720 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ।
