Home ਸਭਿਆਚਾਰ “ਵਰਲਡ ਵਾਰ ਆਫ ਟੈੰਲੰਟ ਸ਼ੋਅ” ਕਲਾ ਨੂੰ ਅੱਗੇ ਲਿਆਉਣ ‘ਚ ਲਾਹੇਵੰਦ ਸਾਬਤ...

“ਵਰਲਡ ਵਾਰ ਆਫ ਟੈੰਲੰਟ ਸ਼ੋਅ” ਕਲਾ ਨੂੰ ਅੱਗੇ ਲਿਆਉਣ ‘ਚ ਲਾਹੇਵੰਦ ਸਾਬਤ ਹੋਵੇਗਾ- ਸੰਗਦਿਲ, ਸਕਸੈਨਾ

60
0


ਜਗਰਾਉਂ, 2 ਅਪ੍ਰੈਲ ( ਵਿਕਾਸ ਮਠਾੜੂ, ਧਰਮਿੰਦਰ)-ਸਮਾਜ ਅੰਦਰ ਕਿਸੇ ਕਾਰਨਾਂ ਕਰਕੇ ਆਪਣੀ ਕਲਾ ਨੂੰ ਅੱਗੇ ਨਾ ਲਿਆ ਸਕਣ ਵਾਲੇ ਕਲਾਕਾਰਾਂ ਲਈ “ਵਰਲਡ ਵਾਰ ਆਫ ਟੈੰਲੰਟ ਸ਼ੋਅ” ਵਰਦਾਨ ਸਾਬਤ ਹੋਵੇਗਾ। ਇਨਾਂ ਸ਼ਬਦਾ ਦਾ ਪ੍ਰਗਟਾਵਾ ਸ਼ੋਅ ਦੇ ਪ੍ਰੋਡਿਊਸਰ ਅਤੇ ਪ੍ਰਸਿੱਧ ਗੀਤਕਾਰ ਸੰਗਦਿਲ 47 ਅਤੇ ਡਾਇਰੈਕਟਰ ਅਮਿਤ ਸਕਸੈਨਾ ਨੇ ਵਿਸ਼ੇਸ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਪ੍ਰਸਿੱਧ ਗਾਇਕ ਪੰਮੀ ਬਾਈ, ਅਦਾਕਾਰ ਤਰਸੇਮ ਪੌਲ, ਅਦਾਕਾਰਾ ਗੁਰਪ੍ਰੀਤ ਭੰਗੂ, ਗਾਇਕ ਰਣਜੀਤ ਮਣੀ, ਅਦਾਕਾਰਾ ਰੁਪਿੰਦਰ ਰੂਪੀ,  ਅਦਾਕਾਰ ਭੁਪਿੰਦਰ ਬਰਨਾਲਾ, ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਨੇ ਬੋਲਦਿਆ ਸੰਗਦਿਲ 47 ਅਤੇ ਨਾਜ ਫਿਲਮਜ ਵੱਲੋ ਸ਼ੁਰੂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਵੀ ਸ਼ਲਾਘਾ ਕੀਤਾ। ਉਨਾਂ ਕਿਹਾ ਕਿ ਦੁਨੀਆ ਵਿਚ ਬਹੁਤ ਸਾਰੇ ਅਜਿਹੇ ਕਲਾਕਾਰ ਹਨ, ਜਿੰਨਾਂ ਨੂੰ ਆਪਣੀ ਕਲਾ ਨੂੰ ਦਰਸ਼ਕਾਂ ਅੱਗੇ ਪੇਸ਼ ਕਰਨ ਦਾ ਮੌਕਾ ਨਹੀਂ ਮਿਲਦਾ, ਕਿਉਂਕਿ ਅਰਥਿਕਤਾ ਕਈ ਕਲਾਕਾਰਾਂ ਦੀ ਕਲਾ ‘ਤੇ ਭਾਰੂ ਪੈ ਜਾਂਦੀ ਹੈ। ਜਿਸ ਕਰਕੇ “ਵਰਲਡ ਵਾਰ ਆਫ ਟੈੰਲੰਟ ਸ਼ੋਅ” ਸ਼ੁਰੂ ਕਰਨਾ ਕਲਾਕਾਰਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ। ਜਿਕਰਯੋਗ ਹੈ ਕਿ ਇਸ ਸ਼ੋਅ ‘ਚ ਗਾਇਕੀ, ਡਾਂਸ, ਫੈਸ਼ਨ ਸਮੇਤ ਹੋਰ ਇੰਟਰਟੇਨਮੈਂਟ ਗਤੀਵਿਧੀਆ ਸੋਲੋ, ਡਿਊਟ ਜਾਂ ਗਰੁੱਪ ਦੇ ਰੂਪ ਵਿਚ ਭਾਗ ਲੈ ਸਕਦੇ ਹਨ। ਇਸ ਮੌਕੇ ਸੰਗਦਿਲ 47 ਨੇ ਦੱਸਿਆ ਕਿ ਦੋ ਦਰਜਨ ਦੇ ਕਰੀਬ ਸਟੇਟਾਂ ਵਿਚ ਇਹ ਸ਼ੋਅ ਕਰਵਾਇਆ ਜਾਵੇਗਾ ਤੇ ਇਸਦਾ ਗ੍ਰੈੰਡ ਫਾਇਨਲ ਕੈਨੇਡਾ ਵਿਚ ਹੋਵੇਗਾ ਤੇ ਸ਼ੋਅ ਦੇ ਜੇਤੂਆ ਨੂੰ ਲੱਖਾਂ ਰੁਪਏ ਇਨਾਮ ਅਤੇ ਆਡੀਉ ਵੀਡੀਉ ਵੀ ਕੀਤੀ ਜਾਵੇਗੀ। ਇਸ ਮੌਕੇ ਸਰਬਜੀਤ ਕੌਰ ਜੀਰਾ, ਜੋਬਨ ਮੋਤਲੇ ਵਾਲਾ, ਅਨੁਰਾਧਾ ਮਾਨ, ਸਤਿੰਦਰ ਸ਼ਰਮਾ, ਪ੍ਰਵੀਨ ਕਾਲੜਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here