ਸਿੱਧਵਾਂਬੇਟ, 21 ਮਈ ( ਬੌਬੀ ਸਹਿਜਲ, ਅਸ਼ਵਨੀ )-ਖੇਤ ਵਿੱਚ ਕੱਟ ਕੇ ਰੱਖੀ ਕਣਕ ਦੀ ਫਸਲ ਚੋਰੀ ਕਰਨ ਦੇ ਦੋਸ਼ ਵਿੱਚ ਥਾਣਾ ਸਿੱਧਵਾਂਬੇਟ ਵਿਖੇ 17 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਸੱਤਪਾਲ ਸਿੰਘ ਨੇ ਦੱਸਿਆ ਕਿ ਰਣਜੀਤ ਕੌਰ ਵਾਸੀ ਪਿੰਡ ਅੱਕੂਵਾਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਸਾਡੇ ਛੇ ਬੱਚੇ (ਪੰਜ ਲੜਕੀਆਂ ਅਤੇ ਇਕ ਲੜਕਾ) ਹੈ। ਮੇਰਾ ਪਤੀ 10 ਕਨਾਲ ਦੇ ਕਰੀਬ ਖੇਤੀ ਕਰਦਾ ਸੀ। ਉਸ ਦੀ ਮੌਤ ਤੋਂ ਬਾਅਦ ਮੇਰੇ ਕੋਲ 8 ਕਨਾਲ ਜ਼ਮੀਨ ਹੈ ਜੋ ਗੱਗ ਕਲਾਂ ਵਿੱਚ ਹੈ। ਜਿਸ ਵਿਚ ਮੈਂ ਆਪਣੇ ਬੱਚਿਆਂ ਨਾਲ ਮਿਲ ਕੇ ਕਣਕ ਦੀ ਫ਼ਸਲ ਵੀ ਉਗਾਈ ਸੀ ਅਤੇ ਇਸ ਦਾ ਪਾਲਣ ਪੋਸ਼ਣ ਕਰਨ ਤੋਂ ਬਾਅਦ ਆਪਣੇ ਬੱਚਿਆਂ ਨਾਲ ਮਿਲ ਕੇ ਫ਼ਸਲ ਦੀ ਕਟਾਈ ਤੋਂ ਬਾਅਦ ਇਸ ਨੂੰ ਢੇਰੀਅਆਾਂ ਵਿਚ ਬੰਨ੍ਹ ਕੇ ਖੇਤ ਵਿਚ ਰੱਖਿਆ ਹੋਇਆ ਸੀ। ਦੋ-ਤਿੰਨ ਦਿਨਾਂ ਤੋਂ ਸਾਨੂੰ ਦਾਣੇ ਕੱਢਣ ਲਈ ਮਸ਼ੀਨ ਨਹੀਂ ਮਿਲੀ ਅਤੇ ਫ਼ਸਲ ਖੇਤ ਵਿੱਚ ਹੀ ਪਈ ਰਹੀ। ਹੁਣ 30 ਅਪ੍ਰੈਲ ਦੀ ਰਾਤ ਨੂੰ ਸਾਡੇ ਖੇਤ ਵਿੱਚੋਂ ਬਲਵੀਰ ਸਿੰਘ, ਉਸਦੀ ਪਤਨੀ ਭੁਪਿੰਦਰ ਕੌਰ, ਗੁਰਵਿੰਦਰ ਸਿੰਘ, ਬਲਜੀਤ ਸਿੰਘ, ਲਾਡੋ ਬਾਈ, ਬਲਜੀਤ ਕੌਰ, ਲੱਖੋ ਬਾਈ, ਸੁਖਵਿੰਦਰ ਸਿੰਘ, ਮਲਕੀਤ ਸਿੰਘ ਸਾਰੇ ਵਾਸੀ ਪਿੰਡ ਅੱਕੂਵਾਲ, ਚਮਕੌਰ ਸਿੰਘ, ਸਤਨਾਮ ਸਿੰਘ , ਅਮਰਜੀਤ ਸਿੰਘ, ਸਾਹਿਬ ਕੌਰ ਭੁੱਲਰ, ਪਰਮਜੀਤ ਕੌਰ, ਮੇਲੋ ਬਾਈ, ਅਮਰਜੀਤ ਕੌਰ ਸਾਰੇ ਵਾਸੀ ਪਿੰਡ ਗੱਗ ਕਲਾਂ ਅਤੇ ਪਰਮਜੀਤ ਕੌਰ ਵਾਸੀ ਪਿੰਡ ਕੰਨਿਆ ਹੁਸੈਨੀ ਵੱਖ-ਵੱਖ ਟਰੈਕਟਰ ਟਰਾਲੀਆਂ ਲੈ ਕੇ ਸਾਡੇ ਖੇਤ ਵਿੱਚ ਆਏ ਅਤੇ ਸਾਡੇ ਖੇਤ ਵਿੱਚੋਂ ਵਾਢੀ ਕੀਤੀ ਕਣਕ ਦੀ ਫ਼ਸਲ ਚੋਰੀ ਕਰ ਲਈ। ਇਸ ਸਬੰਧੀ ਰਣਜੀਤ ਕੌਰ ਦੇ ਬਿਆਨਾਂ ’ਤੇ ਉਕਤ ਸਾਰਿਆਂ ਦੇ ਖਿਲਾਫ ਥਾਣਾ ਸਿੰਗੰਬਟ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।