Home Protest ਐਨਆਰਆਈ ਜਾਇਦਾਦ ਬਚਾਓ ਐਕਸਨ ਕਮੇਟੀ ਵਲੋਂ ਕੀਤਾ ਜਬਰਦਸਤ ਰੋਸ ਪ੍ਰਦਰਸ਼ਨ

ਐਨਆਰਆਈ ਜਾਇਦਾਦ ਬਚਾਓ ਐਕਸਨ ਕਮੇਟੀ ਵਲੋਂ ਕੀਤਾ ਜਬਰਦਸਤ ਰੋਸ ਪ੍ਰਦਰਸ਼ਨ

34
0


ਜਗਰਾਉ, 26 ਜੂਨ ( ਜਗਰੂਪ ਸੋਹੀ )- ਐਨਆਰਆਈ ਜਾਇਦਾਦ ਬਚਾਓ ਐਕਸਨ ਕਮੇਟੀ ਵਲੋਂ ਜਗਰਾਓਂ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ ਅਤੇ ਇਸ ਵੱਡੇ ਸਕੈਂਡਲ ਦਾ ਪਰਦਾਫਾਸ਼ ਕਰਕੇ ਸਾਰੇ ਦੋਸ਼ੀਆਂ ਖਿਲਾਫ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਸੱਤਾਧਾਰੀ ਜਾਅਲਸਾਜੀ ਗਰੋਹ ਉਪਰ ਸਖ਼ਤ ਕਾਰਵਾਈ ਕਰਵਾਉਣ ਲਈ ਚੇਤਾਵਨੀ ਰੈਲੀ ਕਰਨ ਉਪਰੰਤ ਐਸਐਸਪੀ ਦਫ਼ਤਰ ਤੱਕ ਰੋਹ ਭਰਪੂਰ ਮੁਜ਼ਾਹਰਾ ਕਰਕੇ ਉੱਚ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਕੋਠੀ ਦੱਬਣ ਦੀ ਸਾਜ਼ਿਸ਼ ਵਿੱਚ ਸ਼ਾਮਿਲ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕਾ ਦੇ ਪਤੀ ਸੁਖਵਿੰਦਰ ਸਿੰਘ ਉਰਫ ਸੁੱਖੀ, ਕਰਮ ਸਿੰਘ, ਅਸ਼ੋਕ ਕੁਮਾਰ, ਅਤੇ ਸਬੰਧਿਤ ਅਧਿਕਾਰੀ ਜਿਸ ਵਿੱਚ ਮਲੂਕ ਸਿੰਘ ਨਾਇਬ ਤਹਿਸੀਲਦਾਰ ਸਿੱਧਵਾਂ ਬੇਟ ਵੀ ਸ਼ਾਮਿਲ ਹਨ। ਉਕਤ ਵਿਅਕਤੀਆਂ ਤੇ ਸਾਜਿਸ਼ ਰੱਚਣ, ਧੋਖਾਧੜੀ ਕਰਕੇ ਕੋਠੀ ਤੇ ਕਬਜ਼ਾ ਕਰਨ ਦਾ ਪਰਚਾ ਦਰਜ਼ ਕੀਤਾ ਜਾਵੇ। ਅਸਲੀ ਮਾਲਕ ਅਮਰਜੀਤ ਕੌਰ ਦੀ ਕੋਠੀ ’ਚੋਂ ਚੋਰੀ ਹੋਇਆ ਸਮਾਨ ਵਾਪਿਸ ਦਿਵਾਇਆ ਜਾਵੇ ਅਤੇ ਸਕੈਂਡਲ ਵਿਚ ਸ਼ਾਮਲ ਸਾਰੇ ਕਥਿਤ ਦੋਸ਼ੀਆਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਇਕਤੱਰਤਾ ਨੂੰ ਨਿਰਭੈ ਸਿੰਘ ਢੂੱਡੀਕੇ, ਮਨਜੀਤ ਸਿੰਘ ਧਨੇਰ, ਬਲਰਾਜ ਸਿੰਘ ਕੋਟਉਮਰਾ, ਅਵਤਾਰ ਸਿੰਘ ਰਸੂਲਪੁਰ, ਕੰਵਲਜੀਤ ਖੰਨਾ, ਬੂਟਾ ਸਿੰਘ ਚਕਰ, ਸੁਖਦੇਵ ਸਿੰਘ ਭੂੰਦੜੀ, ਚਮਕੌਰ ਸਿੰਘ ਬਰਮੀ, ਗੁਰਮੇਲ ਸਿੰਘ ਰੂਮੀ,ਜਸਦੇਵ ਸਿੰਘ ਲਲਤੋਂ,ਜਸਵੀਰ ਸਿੰਘ ਝੱਜ, ਹਰਦੇਵ ਸਿੰਘ ਸੰਧੂ, ਕਰਮਜੀਤ ਮਾਣੂੰਕੇ, ਕਾਮਰੇਡ ਰਾਵਿੰਦਰਪਾਲ ਰਾਜੂ, ਸਤਿਨਾਮ ਸਿੰਘ ਮੋਰਕਰੀਮਾਂ, ਗੁਰਮੇਲ ਸਿੰਘ ਮੇਲਡੇ, ਜਗਦੀਸ਼ ਸਿੰਘ ਕਾਉਂਕੇ, ਹਰਨੇਕ ਸਿੰਘ ਗੁਜ਼ਰਵਾਲ, ਰਾਮਸਰਨ ਸਿੰਘ, ਬਲਦੇਵ ਸਿੰਘ ਰਸੂਲਪੁਰ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਇਕਤੱਰਤਾ ਨੇ ਦਿਲੀ ਕਿਸਾਨ ਮੋਰਚੇ ਦੇ ਸੰਘਰਸ਼ਸ਼ੀਲ ਵਰਕਰ ਜਰਨੈਲ ਸਿੰਘ ਪੋਨਾ ਦੇ ਬੇਵਕਤ ਵਿਛੋੜੇ ਤੇ ਹੱਥ ਖੜ੍ਹੇ ਕਰਕੇ ਸਰਧਾ ਦੇ ਫੁੱਲ ਭੇਟ ਕੀਤੇ।

LEAVE A REPLY

Please enter your comment!
Please enter your name here