ਜਗਰਾਉਂ, 4 ਜੁਲਾਈ ( ਜੈਪਾਲ ਚੋਪੜਾ )-ਸਿਵਲ ਸਰਜਨ ਦਫ਼ਤਰ ਲੁਧਿਆਣਾ ਤੋਂ ਜਗਰਾਉਂ ਤਬਦੀਲ ਹੋਈ ਆਏ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਮੰਗਲਵਾਰ ਨੂੰ ਸਿਵਲ ਹਸਪਤਾਲ ਜਗਰਾਓਂ ਵਿਖੇ ਦਫ਼ਤਰ ’ਚ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਡਾ: ਜਗਮੋਹਨ ਮਿੱਤਲ, ਅਸ਼ੋਕ ਕੁਮਾਰ ਜਿੰਮੀ, ਅਜੇ ਗਰੋਵਰ, ਬਲਜਿੰਦਰਪਾਲ ਸਿੰਘ ਸਿੰਮੀ ਨੇ ਨਵੀਂ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੂੰ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਕਿਹਾ ਅਤੇ ਪਹਿਲੇ ਡਰੱਗ ਇੰਸਪੈਕਟਰ ਲਾਜਵਿੰਦਰ ਸਿੰਘ ਵੱਲੋਂ ਡਿਊਟੀ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਕਿਹਾ ਕਿ ਸਾਰੇ ਕੈਮਿਸਟ ਨੌਰਕੋਟਿਕਸ ਅਧੀਨ ਆਉਂਦੀਆਂ ਦਵਾਈਆਂ ਅਤੇ ਸ਼ਡਿਊਲ ਐਚ ਅਧੀਨ ਆਉਣ ਵਾਲੀਆਂ ਦਵਾਈਆਂ ਦਾ ਸੇਲ ਪਰਚੇਜ ਰਿਕਾਰਡ ਮੁਕੰਮਲ ਰੱਖਣ। ਇਸ ਮੌਕੇ ਉਨ੍ਹਾਂ ਨੌਰਕੋੱਟਕਸ ਅਧੀਨ ਦਵਾਈਆਂ ਨੂੰ ਗਲਤ ਢੱਗ ਨਾਲੇ ਪੈਸੇ ਦੇ ਲਾਲਚ ਵਿਚ ਵੇਚਣ ਵਾਲਿਆਂ ਨੂੰ ਵੀ ਸਖਤ ਚੇਤਾਵਨੀ ਦਿੰਦਿੱਾਂ ਕਿਹਾ ਕਿ ਅਜਿਹੇ ਦੁਕਾਨਦਾਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।