ਮੁਲਾਜ਼ਮਾਂ ਦੀ ਕੰਪਨੀ ਦੇ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਰਹੀ ਬੇਸਿਟਾ
ਜਗਰਾਓ, 24 ਨਵੰਬਰ ( ਭਗਵਾਨ ਭੰਗੂ, ਜਗਰੂਪ ਸੋਹੀ)-ਬੀਤੀ 16 ਤਰੀਕ ਤੋਂ 108 ਐਬੂਲੈਂਸ ਦੇ ਕਰਮਚਾਰੀਆਂ ਵਲੋਂ ਕੰਪਨੀ ਦੀਆਂ ਗਲਤ ਨੀਤੀਆਂ ਅਤੇ ਸਰਕਾਰ ਦੀ ਵਾਅਦਾ ਖਿਲਾਫੀ ਤੋ ਤੰਗ ਆ ਕੇ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਸੀ। ਇਸ ਹੜਤਾਲ ਦੌਰਾਨ ਆਮ ਪਬਲਿਕ ਨੂੰ 108 ਐਬੂਲੈਂਸ ਦੀ ਸੇਵਾਵਾਂ ਪੂਰਨ ਤੌਰ ਤੇ ਪਹਿਲਾਂ ਵਾਂਗ ਹੀ ਦਿੱਤੀਆਂ ਜਾਣਗੀਆ। ਕਲਮ ਛੋੜ ਹੜਤਾਲ ਕਰਨ ਦੇ ਬਾਵਜੂਦ ਵੀ ਨਾ ਤਾਂ ਕੰਪਨੀ ਦੇ ਅਧਿਕਾਰੀਆਂ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਮੁਲਾਜ਼ਮਾਂ ਦੀ ਮੰਗਾਂ ਨੂੰ ਧਿਆਨ ਵਿੱਚ ਲਿਆ । 108 ਐਬੂਲੈਂਸ ਯੂਨੀਅਨ ਪੰਜਾਬ ਨੇ ਫੈਸਲਾ ਲਿਆ ਕਿ ਅਸੀਂ ਭੁੱਖ ਹੜਤਾਲ ਮਰਨ ਵਰਤ ਤੇ ਰਵਾਂਗੇ ਅਤੇ ਨਾਲ ਡਿਊਟੀ ਵੀ ਕਰਦੇ ਰਹਾਂਗੇ ਤਾਂ ਕਿ ਆਮ ਪਬਲਿਕ ਐਬੂਲੈਂਸ ਤੋਂ ਵਾਂਝਾ ਨਾਂ ਹੋਵੇ। ਸਾਡੀ ਮੁਲਾਜ਼ਮਾਂ ਵੱਲੋਂ ਐਬੂਲੈਂਸ ਦੀ ਸੇਵਾਵਾਂ ਲਗਾਤਾਰ ਉਸੇ ਤਰ੍ਹਾਂ ਹੀ ਚਲਦੀ ਰਹੇਗੀ। ਬੀਤੇ ਦਿਨੀ ਕੰਪਨੀ ਦੇ ਅਧਿਕਾਰੀਆਂ ਅਤੇ ਇੰਟੈਲੀਜੈਂਸ ਦੇ ਅਫਸਰਾਂ ਨਾਲ ਮੁਲਾਜ਼ਮਾਂ ਦੀ ਮੀਟਿੰਗ ਹੋਈ। ਅਤੇ ਇਹ ਮੀਟਿੰਗ ਬੇਸਿੱਟਾ ਰਹੀ। ਇਸ ਦੇ ਰੋਸ ਵਜੋਂ ਮੁਲਾਜ਼ਮਾਂ ਦੀ ਹੜਤਾਲ ਜਾਰੀ ਰਹੇਗੀ ਅਤੇ ਹਰ ਰੋਜ਼ ਪੰਜਾਬ ਦਾ ਇੱਕ ਨਵਾਂ ਜ਼ਿਲ੍ਹਾ ਭੁੱਖ ਹੜਤਾਲ ਮਰਨ ਵਰਤ ਵਿੱਚ ਸ਼ਾਮਿਲ ਹੁੰਦਾ ਜਾਵੇਗਾ। ਪਹਿਲੇ ਦਿਨ ਮੋਹਾਲੀ ਜਿਲਾ, ਦੂਸਰੇ ਦਿਨ ਪਟਿਆਲਾ ਜਿਲ੍ਹਾ, ਤੀਸਰੇ ਦਿਨ ਲੁਧਿਆਣਾ ਜਿਲਾ ਇਸੇ ਤਰਾਂ ਮਰਨ ਵਰਤ ਜਾਰੀ ਰਹੇਗਾ। ਇਸ ਮਰਨ ਵਰਤ ਦੌਰਾਨ ਜੇਕਰ ਸਾਡੇ ਕਿਸੇ ਵੀ ਮੁਲਾਜ਼ਮ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਦਾਰ ਜਗਿਤਸਾ ਹੈਲਥ ਕੇਅਰ ਲਿਮਿਟਡ ਕੰਪਨੀ ਅਤੇ ਪੰਜਾਬ ਸਰਕਾਰ ਹੋਵੇਗੀ। ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਜਾਇਜ਼ ਮੰਗਾਂ ਮੰਨੀਆਂ ਜਾਣ ਅਤੇ ਇਸ ਕੰਪਨੀ ਤੇ ਉੱਚ ਪੱਧਰੀ ਵਿਜੀਲੈਂਸ ਜਾਂਚ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਲੁੱਟ ਖਸੁੱਟ ਬਚ ਸਕੇ ਅਤੇ ਪੰਜਾਬ ਦੀ ਆਮਦਨ ਵਿੱਚ ਵਾਧਾ ਹੋਵੇ ।