Home Protest ਮੁੱਖ ਮੰਤਰੀ ਮਾਨ ਦੇ ਜਗਰਾਉਂ ਪਹੁੰਚਣ ਤੇ ਸਾਬਕਾ ਫੌਜੀਆਂ ਨੇ ਕਾਲੇ ਝੰਡੇ...

ਮੁੱਖ ਮੰਤਰੀ ਮਾਨ ਦੇ ਜਗਰਾਉਂ ਪਹੁੰਚਣ ਤੇ ਸਾਬਕਾ ਫੌਜੀਆਂ ਨੇ ਕਾਲੇ ਝੰਡੇ ਲੈ ਕੇ ਕੀਤਾ ਪ੍ਰਦਰਸ਼ਨ

73
0

ਜੀ.ੳ.ਜੀ ਗਲਤ ਤੱਥਾਂ ਦੇ ਆਧਾਰ ਤੇ ਬੰਦ ਕਰਨ ਦਾ ਵਿਰੋਧ

ਜਗਰਾਉਂ, 1 ਨਵੰਬਰ ( ਮੋਹਿਤ ਜੈਨ, ਸਤੀਸ਼ ਕੋਹਲੀ)-ਜੀ.ੳ.ਜੀ ਗਲਤ ਤੱਥਾਂ ਦੇ ਆਧਾਰ ਤੇ ਬੰਦ ਕਰਨ ਦਾ ਵਿਰੋਧ ਕਰਦਿਆਂ
ਮੁੱਖ ਮੰਤਰੀ ਭਗਵੰਤ ਮਾਨ ਦੇ ਜਗਰਾਉਂ ਪਹੁੰਚਣ ਤੇ ਸਾਬਕਾ ਫੌਜੀਆਂ ਨੇ ਕਾਲੇ ਝੰਡੇ ਲੈ ਕੇ ਕੀਤਾ ਪ੍ਰਦਰਸ਼ਨ ਕੀਤਾ। ਇਸ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੱਖ ਵੱਖ ਸਟੇਜਾਂ ਉਪਰ ਜਾਇਜ ਮੰਗਾ ਨੂੰ ਸਰਕਾਰ ਬਣਨ ਤੇ ਅਮਲੀ ਜਾਮਾ ਪਹਿਨਾਉਣ ਦਾ ਵਾਅਦਾ ਕੀਤਾ ਸੀ। ਸਾਨੂੰ ਅਤੇ ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾ ਸਨ ਅਤੇ ਭਵਿਖ ਵਿਚ ਵੀ ਉਮੀਦ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਵਲੋਂ ਸਮਾਜ ਦੇ ਹਰ ਵਰਗ ਨਾਲ ਕੀਤੇ ਵਾਅਦੇ ਪੂਰੇ ਕਰੋਗੇ। ਲੈਫਟੀਨੈਂਟ ਜਨਰਲ ਤੇਜਿੰਦਰ ਸਿੰਘ ਸ਼ੇਰ ਗਿੱਲ ਅਤੇ ਕੈਪਟਨ ਅਮਰਿੰਦਰ ਸਿੰਘ (ਸਾਬਕਾ ਮੁੱਖ ਮੰਤਰੀ ਪੰਜਾਬ) ਨੇ ਸਮਾਜ ਨੂੰ ਲਗਿਆ ਭ੍ਰਿਸ਼ਟਾਚਾਰੀ ਦਾ ਕਲੰਕ ਖਤਮ ਕਰਨ ਲਈ ਸਾਡੇ ਸਮਾਜਿਕ ਭਲਾਈ ਸਕੀਮਾਂ ਤੇ ਸਮਾਜ ਦੇ ਲੋੜਵੰਦ ਤਬਕੇ ਨੂੰ ਉਹਨਾਂ ਸਕੀਮਾਂ ਦਾ ਲਾਭ ਪਹਿਚਾਉਣਾ ਯਕੀਨੀ ਬਣਾਉਣ ਲਈ, ਸਾਬਕਾ ਸੈਨਿਕਾਂ ਦੀਆਂ ਸੇਵਾਵਾ ਲਈਆਂ। ਸੈਨਿਕ ਨੌਕਰੀ ਦੌਰਾਨ ਸਰਹੱਦਾਂ ਦੀ ਰਾਖੀ ਕਰਦਾ ਹੈ ਅਤੇ ਸੇਵਾ ਮੁੱਕਤ ਹੋਣ ਤੋਂ ਬਾਅਦ ਮਾਮੂਲੀ ਮਾਣ ਭੱਤੇ ਤੇ ਸਮਾਜ ਦੇ ਲੋਕਾਂ ਦੇ ਹੱਕਾਂ ਦੇ ਉਹਨਾਂ ਉਪਰ ਪੈ ਰਹੇ ਡਾਕੇ ਦੀ ਅਵਾਜ ਪ੍ਰਸ਼ਾਸਨ ਅਤੇ ਸਰਕਾਰ ਤੱਕ ਪਹੁੰਚਾਉਦੇ ਰਹੇ ਹਨ। ਜੀ.ੳ.ਜੀ ਨੇ ਮਿਹਨਤ ਅਤੇ ਲਗਨ ਨਾਲ ਇਕ ਸੱਚੇ ਸੈਨਿਕ ਦੀ ਵਫਾਦਾਰੀ ਅਤੇ ਲਗਣ ਦਾ ਸਬੂਤ ਦਿਤਾ।ਜੀ.ਓ.ਜੀ ਵਲੋਂ ਪਾਈਆਂ ਗਈਆਂ ਫੀਡ ਬੈਕ ਰਿਪੋਰਟ ਸਬੰਧਤ ਮਹਿਕਮੇ ਵਲੋਂ ਉਸ ਰਿਪੋਰਟ ਉਪਰ ਕਾਰਵਾਈ ਕਰਨੀ ਹੁੰਦੀ ਹੈ ,ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮਹਿਕਮੇ ਵਲੋ ਰਿਪੋਰਟਾ ਆਉਣ ਤੋਂ ਬਾਅਦ ਉਹਨਾਂ ਉਪਰ ਐਕਸ਼ਨ ਲੈਣਾ ਬਿਲਕੁਲ ਬੰਦ ਕਰ ਦਿਤਾ ਗਿਆ ਹੈ। ਜੇਕਰ ਮਨਸ਼ਾ ਸੁਧਾਰ ਦੀ ਹੋਵੇ ਤਾਂ ਸਬੰਧਤ ਅਧਿਕਾਰੀਆਂ ਤੋਂ ਇਸ ਕੁਤਾਹੀ ਦੀ ਜਵਾਬ ਤਲਬੀ ਬਣਦੀ ਸੀ। ਪਰ ਹੋਇਆ ਇਸਦੇ ਉਲਟ।ਦੋਸ਼ੀਆਂ ਨੂੰ ਸਜਾ ਦੇਣ ਦੀ ਬਜਾਏ ਬਹਾਦੁਰ ਅਤੇ ਇਮਾਨਦਾਰ ਸੈਨਾ ਦੇ ਜਵਾਨਾਂ ਨੂੰ ਕੰਮ ਠੀਕ ਤਰੀਕੇ ਨਾਲ ਨਾ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ ਇਕ ਤਰਫਾ ਫੈਸਲਾ ਲੈ ਕੇ ਜੀ.ਓ.ਜੀ ਸਕੀਮ ਬੰਦ ਕਰ ਦਿਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਤੋਂ ਅਸੀਂ ਆਪਣੇ ਆਪ ਨੂੰ ਪ੍ਰਸ਼ਾਸਨ ਅਤੇ ਸਿਆਸਤਦਾਨਾਂ ਹੱਥੋਂ ਠਗਿਆ ਮਹਿਸੂਸ ਕਰ ਰਹੇ ਹਾਂ।ਸਾਡੀ ਮੰਗ ਹੈ ਕਿ 5 ਮੈਬਰੀ ਕਮੇਟੀ ਬਣਾ ਕੇ ਜਿਸ ਵਿਚ ਇਕ ਮੈਬਰ ਜੀ.ੳ.ਜੀ ਦੀ ਟੀਮ ਅਤੇ ਇਕ ਮੈਂਬਰ ਵਿਰੋਧੀ ਧਿਰ ਦਾ ਹੋਵੇ। ਸਾਡੀਆਂ ਪਾਈਆਂ ਹੋਇਆ ਫੀਡ ਬੈਕ ਦੀ ਜਾਂਚ ਕੀਤੀ ਜਾਵੇ ਅਤੇ ਜਿਸ ਮਹਿਕਮੇ ਨੇ ਕਮੀਆਂ ਧਿਆਨ ਦੇ ਵਿਚ ਲਿਆਉਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ, ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ । ਜਿਲਾ ਲੁਧਿਆਣਾ ਦੀਆਂ 7 ਤਹਿਸੀਲਾਂ ਦੀਆਂ ਜੀ.ੳ.ਜੀ ਪੋਰਟਲ ਉਪਰ ਪਾਈਆਂ ਰਿਪੋਟਾਂ ਉਪਰ ਐਕਸ਼ਨ ਜੀਰੋ ਹੈ। ਇਸ ਤੋਂ ਬਾਅਦ ਆਟਾ ਦਾਲ ਸਕੀਮ ਦਾ ਸਰਵੇ ਕੀਤਾ ਗਿਆ ਜਿਸ ਵਿਚ ਬਹੁਤ ਲੋਕਾ ਦੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਸਰਕਾਰ ਨੂੰ ਲੱਖਾ ਰੁਪਏ ਦਾ ਚੰਨਾ ਲਗ ਰਿਹਾ ਹੈ। ਇਹ ਕਾਰਵਾਈ ਅਮਲ ਵਿਚ ਲਿਆਉਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਇਹ ਵੀ ਇਕ ‘ ਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੀ.ਓ.ਜੀ ਸਕੀਮ ਬੰਦ ਕਰਨ ਦਾ ਜਲਦਬਾਜੀ ਅਤੇ ਗਲਤ ਤੱਥਾਂ ਦੇ ਆਧਾਰ ਤੋਂ ਲਿਆ ਫੈਸਲਾ ਤੁਰੰਤ ਵਾਪਿਸ ਲਿਆ ਜਾਵੇ।
ਪੁਲਿਸ ਨੇ ਲਗਈਆਂ ਰੋਕਾਂ-ਮੁੱਖ ਮੰਤਰੀ ਮਾਨ ਦੇ ਜਗਰਾਉਂ ਆਉਣ ਤੇ ਸਾਬਕਾ ਫੌਜੀਆਂ ਵਲੋਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਸੰਬੰਧੀ ਜਾਣਕਾਰੀ ਮਿਲਣ ਤੇ ਪੁਲਸ ਅਧਿਕਾਰੀਆਂ ਨੇ ਮੋਰਚਾ ਸੰਭਾਲ ਲਿਆ।ਇਕੱਠੇ ਹੋ ਰਹੇ ਸਾਬਕਾ ਫੌਜੀਆਂ ਨੂੰ ਬੱਸ ਸਟੈਂਡ ਲਾਗੇ ਰੋਕ ਲਿਆ ਗਿਆ ਅਤੇ ਇਕ ਕਾਫਿਲੇ ਨੂੰ ਸੰਤ ਦਰਬਰਾ ਸਿੰਘ ਲੋਪੋ ਆਸ਼ਰਮ ਦੇ ਨਜਦੀਕ ਫੌਜੀਆਂ ਦੇ ਦਫਤਰ ਵਿਖੇ ਹੀ ਰੋਕ ਲਿਆ ਗਿਆ। ਸਾਬਕਾ ਫੌਜੀ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾ ਕੇ ਰੋਸ ਜਾਹਿਰ ਕਰਨ ਲਈ ਬਾਜਿਦ ਰਹੇ। ਆਖਰ ਪੁਲਿਸ ਵਲੋਂ ਉਨ੍ਹਾਂ ਵਿੱਚੋਂ ਪੰਜ ਮੈਂਬਰਾਂ ਨਾਲ ਮੁੱਖ ਮੰਤਰੀ ਦੀ ਮੀਟਿੰਗ ਕਰਵਾਉਣ ਲਈ ਲਿਜਾਇਆ ਗਿਆ।

LEAVE A REPLY

Please enter your comment!
Please enter your name here