Home crime ਚੋਰੀ ਦੇ ਵਾਹਨਾਂ ਨੂੰ ਸਸਤੇ ਭਾਅ ’ਤੇ ਖ੍ਰੀਦ ਕੇ ਉਨ੍ਹਾਂ ਦੇ ਪੁਰਜ਼ੇ...

ਚੋਰੀ ਦੇ ਵਾਹਨਾਂ ਨੂੰ ਸਸਤੇ ਭਾਅ ’ਤੇ ਖ੍ਰੀਦ ਕੇ ਉਨ੍ਹਾਂ ਦੇ ਪੁਰਜ਼ੇ ਵੇਚਣ ਵਾਲਾ ਕਬਾੜੀਆ ਗ੍ਰਿਫ਼ਤਾਰ

53
0


ਜਗਰਾਓਂ, 11 ਨਵੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਥਾਣਾ ਸਿਟੀ ਦੀ ਪੁਲਿਸ ਪਾਰਟੀ ਨੇ ਇਲਾਕੇ ਵਿੱਚ ਸਕੂਟਰ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਨਾਲ ਮਿਲੀਭੁਗਤ ਕਰਕੇ ਉਹਨਾਂ ਤੋਂ ਚੋਰੀ ਦੇ ਸਕੂਟਰ ਮੋਟਰਸਾਈਕਲ ਸਸਤੇ ਭਾਅ ਵਿਚ ਖਰੀਦ ਕੇ ਅੱਗੇ ਉਨ੍ਹਾਂ ਦੇ ਸਪੇਅਰਪਾਰਟਸ ਕੱਢ ਕੇ ਮਹਿੰਗੇ ਭਾਅ ਵੇਚਦੇ ਵਾਲੇ ਕਬਾੜੀਏ ਨੂੰ ਗਿਰਫਤਾਰ ਕਰ ਲਿਆ। ਉਸਨੂੰ ਅਦਾਲਤ ’ਚ ਪੇਸ਼ ਕਰਕੇ ਪੁੱਛਗਿੱਛ ਲਈ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।  ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਦੌਰਾਨ ਚੁੰਗੀ ਨੰਬਰ ਪੰਜ ’ਤੇ ਮੌਜੂਦ ਸਨ।  ਉੱਥੇ ਇਤਲਾਹ ਮਿਲੀ ਕਿ ਡਿਸਪੋਜ਼ਲ ਰੋਡ ’ਤੇ ਰਮਨਦੀਪ ਸਿੰਘ ਉਰਫ ਮਨੀ ਵਾਸੀ ਪੁਰਾਣੀ ਸਬਜ਼ੀ ਮੰਡੀ ਜਗਰਾਉਂ, ਜੋ ਕਿ ਡਿਸਪੋਜ਼ਲ ਰੋਡ ’ਤੇ ਮਨੀ ਕਬਾੜੀਆ ਦੇ ਨਾਂ ’ਤੇ ਕਬਾੜ ਦੀ ਦੁਕਾਨ ਚਲਾਉਂਦਾ ਹੈ।  ਉਹ ਚੋਰੀਸ਼ੁਦਾ ਸਕੂਟਰ ਮੋਟਰਸਾਈਕਲਾਂ ਨੂੰ ਸਸਤੇ ਭਾਅ ਵਿਚ ਚੋਰਾਂ ਪਾਸੋਂ ਖਰੀਦ ਕੇ ਉਨ੍ਹਾਂ ਦੇ ਸਾਰੇ ਸਪੇਅਰ ਪਾਰਟਸ ਅਲੱਗ ਕਰਕੇ ਉਨ੍ਹਾਂ ਦੀ ਪਛਾਣ ਨੂੰ ਖਤਮ ਕਰ ਦਿੰਦਾ ਹੈ ਅਤੇ ਚੋਰੀ ਕੀਤੇ ਹੋਏ ਵਾਹਨਾ ਦੇ ਅਲੱਗ ਅਲੱਗ ਕੀਤੇ ਹੋਏ ਸਪੇਅਰਪਾਰਟਸ ਨੂੰ ਅੱਗੇ ਮੰਹਿਗੇ ਭਾਅ ਵਿਚ ਵੇਚ ਦਿੰਦਾ ਹੈ।  ਹੁਣ ਜੇਕਰ ਉਸ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਭਾਰੀ ਮਾਤਰਾ ’ਚ ਚੋਰੀ ਦੇ ਵੱਖ-ਵੱਖ ਵਾਹਨਾਂ ਦੇ ਸਪੇਅਰ ਪਾਰਟਸ ਮਿਲ ਸਕਦੇ ਹਨ। ਇਸ ਸੂਚਨਾ ’ਤੇ ਪੁਲਸ ਪਾਰਟੀ ਵੱਲੋਂ ਛਾਪਾਮਾਰੀ ਕਰਕੇ ਉਸਦੀ ਦੁਕਾਨ ਤੋਂ ਵੱਡੀ ਮਾਤਰਾ ’ਚ ਦੋ ਪਹੀਆ ਵਾਹਨਾਂ ਦੇ ਸਪੇਅਰ ਪਾਰਟਸ ਬਰਾਮਦ ਕੀਤੇ ਗਏ।  ਰਮਨਦੀਪ ਸਿੰਘ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।  ਉਸ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿਖੇ ਕੇਸ ਦਰਜ ਕੀਤਾ ਗਿਆ ਹੈ।  ਉਸ ਕੋਲੋਂ ਪੁਲੀਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਦੋਂ ਤੋਂ ਇਸ ਧੰਦੇ ਵਿਚ ਸ਼ਾਮਲ ਹੈ ਅਤੇ ਚੋਰ ਗਿਰੋਹ ਦੇ ਕਿਹੜੇ ਮੈਂਬਰਾਂ ਨਾਲ ਰਲਿਆ ਹੋਇਆ ਹੈ।

LEAVE A REPLY

Please enter your comment!
Please enter your name here